BREAKING NEWS
latest

728x90

 


468x60

"ਦਰਜ ਪਰਚੇ ਰੱਦ ਨਾ ਹੋਏ ਤਾਂ ਸਮਰਾਲੇ ਤੋਂ ਬਾਹਰ ਪੰਜਾਬ ਤੱਕ ਸ਼ੁਰੂ ਹੋ ਸਕਦਾ ਸ਼ਾਸਨ ਪ੍ਰਸ਼ਾਸ਼ਨ ਖਿਲਾਫ ਸੰਘਰਸ਼"


ਪੱਤਰਕਾਰਾਂ ਉੱਤੇ ਦਰਜ ਝੂਠੇ ਮੁਕੱਦਮੇ ਵਿਰੁੱਧ ਪੱਤਰਕਾਰ ਭਾਈਚਾਰੇ ਦੇ ਨਾਲ ਵਕੀਲਾਂ, ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ, ਵਪਾਰਿਕ ਅਤੇ ਮਜਦੂਰ ਮੁਲਾਜਮ ਜਥੇਬੰਦੀਆਂ ਨੇ ਦਿੱਤਾ ਧਰਨਾ

ਪਰਚੇ ਨੂੰ ਵਧੀਕੀ ਆਖ ਇੱਕ ਸੁਰ ਚ ਆਗੂ ਬੋਲੇ! ਇਹ ਪੱਤਰਕਾਰਾਂ ਤੇ ਆਮ ਲੋਕਾਂ ਦੀ ਸਾਂਝ ਖਤਮ ਕਰਨ ਦੀ ਸਾਜ਼ਿਸ਼

"ਦਰਜ ਪਰਚੇ ਰੱਦ ਨਾ ਹੋਏ ਤਾਂ ਸਮਰਾਲੇ ਤੋਂ ਬਾਹਰ ਪੰਜਾਬ ਤੱਕ ਸ਼ੁਰੂ ਹੋ ਸਕਦਾ ਸ਼ਾਸਨ ਪ੍ਰਸ਼ਾਸ਼ਨ ਖਿਲਾਫ ਸੰਘਰਸ਼"



   ਸਮਰਾਲਾ, 24 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਲਬੇਲਾ, ਸੁਰਿੰਦਰ ਸ਼ਿੰਦਾ, ਪਰਮਿੰਦਰ ਜਮਾਲਪੁਰ, ਲਖਬੀਰ ਸਿੰਘ)– ਅੱਜ ਨੈਸ਼ਨਲ ਯੂਨੀਅਨ ਆਫ ਜਨਰਲਲਿਸਟ ਅਤੇ ਪ੍ਰੈੱਸ ਕਲੱਬ ਸਮਰਾਲਾ ਦੇ ਸੱਦੇ ‘ਤੇ ਦੋ ਸਥਾਨਿਕ ਪੱਤਰਕਾਰਾਂ ਵਿਰੁੱਧ ਸਮਰਾਲਾ ਥਾਣੇ ਦੀ ਪੁਲਸ ਵੱਲੋਂ ਦਰਜ ਕੀਤੇ ਝੂਠੇ ਕੇਸ ਦੇ ਵਿਰੋਧ ਵਿੱਚ ਐਸਡੀਐਮ ਦਫਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿੱਚ ਇਲਾਕੇ ਭਰ ਦੀਆਂ ਜੱਥੇਬੰਦੀਆਂ, ਕਿਸਾਨ ਯੂਨੀਅਨਾਂ, ਮੁਲਾਜਮ ਤੇ ਮਜਦੂਰ ਯੂਨੀਅਨਾਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਤੇ ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਗਗਨਦੀਪ ਸ਼ਰਮਾ, ਅਕਾਲੀ ਦਲ ਦੇ ਜਿਲਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਨਿਹੰਗ ਜੱਥੇਬੰਦੀ ਦੇ ਜਿਲਾ ਮੁਖੀ ਜੱਥੇਦਾਰ ਕੁਲਦੀਪ ਸਿੰਘ ਖਾਲਸਾ, ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਭਜਨ ਸਿੰਘ ਦੁੱਲਵਾਂ ਤੇ ਵਿਧਾਨ ਸਭਾ ਸਮਰਾਲਾ ਦੇ ਇੰਚਾਰਜ ਦਲਵੀਰ ਸਿੰਘ ਮੰਡਿਆਲਾਂ, ਅਕਾਲੀ ਦਲ ਮੁੜ ਸੁਰਜੀਤੀ ਦੇ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ, ਸ਼ਿਵ ਸੈਨਾ ਦੇ ਪ੍ਰਧਾਨ ਰਮਨ ਵਡੇਰਾ, ਸਰਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੇਮ ਸਿੰਘ ਸੱਦੀ, ਭਾਜਪਾ ਦੇ ਡਾ. ਅਸ਼ੋਕ ਸ਼ਰਮਾ, ਕਾਂਗਰਸ ਦੇ ਪਰਮਿੰਦਰ ਤਿਵਾੜੀ,  ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਪਾਲਮਾਜਰਾ ਤੇ ਮਨਜੀਤ ਸਿੰਘ ਢੀਡਸਾ, ਕਿਸਾਨ ਯੂਨੀਅਨ ਰਾਜੇਵਾਲ ਦਲਜੀਤ ਸਿੰਘ ਊਰਨਾ, ਗੁਰਵੀਰ ਸਿੰਘ ਊਰਨਾ, ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ,  ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲਮਾਜਰਾ, ਸੀਟੂ ਦੇ ਕਾਮਰੇਡ ਅਮਰਨਾਥ ਕੂੰਮਕਲ੍ਹਾ, ਮਨਰੇਗਾ ਦੇ ਸਕੰਦਰ ਬਖਸ਼, ਤੇਜਿੰਦਰ ਸਿੰਘ ਮਿੰਟੂ ਗਰੇਵਾਲ, ਅਮਰਜੀਤ ਸਿੰਘ ਬਾਲਿਓ, ਸੰਤੋਖ ਸਿੰਘ ਨਾਗਰਾ, ਸੰਦੀਪ ਸਿੰਘ ਰੁਪਾਲੋਂ, ਰਾਜਵਿੰਦਰ ਸਮਰਾਲਾ, ਸੁਖਵਿੰਦਰ ਸਿੰਘ ਸੁੱਖਾ ਖੱਟਰਾਂ, ਗੁਰਦੀਪ ਸਿੰਘ ਕਾਲੀ ਆਦਿ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾਉਣ ਲਈ ਕੀਤੇ ਜਾ ਰਹੇ ਝੂਠੇ ਪਰਚਿਆਂ ‘ਚ ਜੋੜੀਆਂ ਗਈਆ ਸੰਗੀਨ ਧਾਰਾਵਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਜੁੜੀ ਵੱਡੀ ਭੀੜ ਪੁਲਿਸ ਪ੍ਰਸ਼ਾਸ਼ਨ ਦੀਆਂ ਅੱਖਾਂ ਖੋਲ ਦੇਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਪੱਤਰਕਾਰਾਂ ਅਤੇ ਆਮ ਲੋਕਾਂ 'ਚ ਬਣੇ ਵਿਸ਼ਵਾਸ਼ ਤੇ ਸਾਂਝ ਨੂੰ ਖਤਮ ਕਰਨ ਦੀ ਇੱਕ ਵੱਡੀ ਸਾਜ਼ਿਸ਼ ਹੈ। ਲਗਭਗ ਸਾਰੇ ਹੀ ਆਗੂਆਂ ਨੇ ਇਹ ਮੰਗ ਕੀਤੀ ਕਿ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਇਹ ਮੁਕੱਦਮੇ ਵਾਪਿਸ ਲਏ ਜਾਣ ਤਾਂ ਜੋ ਲੋਕਤੰਤਰ ਦੇ ਚੌਥਾ ਥੰਮ ਮੀਡੀਆਂ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇ। ਅਖੀਰ ਵਿਚ ਨੈਸ਼ਨਲ ਯੂਨੀਅਨ ਆਫ਼ ਜਨਰਲਿਸਟ ਪੰਜਾਬ ਦੇ ਪ੍ਰਧਾਨ ਅਤੇ ਇਸ ਜੱਥੇਬੰਦੀ ਦੇ ਕੁੱਲ ਹਿੰਦ ਮੀਤ ਪ੍ਰਧਾਨ ਹਰਜਿੰਦਰ ਸਿੰਘ ਲਾਲ ਨੇ ਕਿਹਾ ਕਿ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਇਹ ਦਰਜ ਕੀਤੇ ਮੁਕੱਦਮੇ ਰੱਦ ਨਾ ਕੀਤੇ ਗਏ ਤਾਂ ਜਨਰਲਲਿਸਟ ਯੂਨੀਅਨ ਸੂਬੇ ਦੇ ਪੱਤਰਕਾਰਾਂ ਦੀਆਂ ਸਾਰੀਆਂ ਜੱਥੇਬੰਦੀਆਂ ਨੂੰ ਨਾਲ ਲੈ ਕੇ ਇਸ ਸੰਘਰਸ਼ ਨੂੰ ਪੂਰੇ ਪੰਜਾਬ ਵਿੱਚ ਛੇੜੇਗੀ। ਇਸ ਮੌਕੇ ਪ੍ਰੈੱਸ ਕਲੱਬ ਸਮਰਾਲਾ ਦੇ ਪ੍ਰਧਾਨ ਗੁਰਮਿੰਦਰ ਸਿੰਘ ਗਰੇਵਾਲ ਨੇ ਸਾਰੇ ਆਗੂਆਂ ਅਤੇ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦੋ ਪੱਤਰਕਾਰਾਂ ‘ਤੇ ਦਰਜ ਮੁਕੱਦਮਾ ਤੁਰੰਤ ਰੱਦ ਨਾ ਹੋਇਆ ਤਾਂ ਛੇਤੀ ਹੀ ਅਗਲਾ ਸੰਘਰਸ਼ ਐਲਾਨਿਆਂ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਪੂਰਬਾ, ਹਰਚੰਦ ਸਿੰਘ ਮਲਕਪੁਰ, ਕਸਤੂਰੀਲਾਲ ਮਿੰਟੂ,  ਸਰਪੰਚ ਜਤਿੰਦਰ ਜੋਗਾ ਬਲਾਲਾ, ਕਪਿਲ ਅਨੰਦ, ਐਡਵੋਕੇਟ ਅਨਿਲ ਗੁਪਤਾ, ਐਡਵੋਕੇਟ ਨਰਿੰਦਰ ਸ਼ਰਮਾ, ਐਡਵੋਕੇਟ ਦਲਜੀਤ ਸ਼ਾਹੀ, ਐਡਵੋਕੇਟ ਸ਼ਿਵ ਕੁਮਾਰ ਕਲਿਆਣ ਸਮੇਤ ਬਾਰ ਦੇ ਸਾਰੇ ਆਹੁਦੇਦਾਰ ਤੇ ਮੈਂਬਰ, ਸਿੰਕਦਰ ਸਿੰਘ, ਦਰਸ਼ਨ ਸਿੰਘ ਢੰਡੇ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ, ਮੁਲਾਜਮ ਸੰਘਰਸ਼ ਕਮੇਟੀ ਬਿਜਲੀ ਬੋਰਡ ਦੇ ਰਣਜੀਤ ਸਿੰਘ ਅੰਮ੍ਰਿਤਸਰ, ਸੰਗਤ ਸਿੰਘ ਸੇਖੋਂ, ਮੇਘਦਾਸ ਜਵੰਦਾ, ਰਸ਼ਪਾਲ ਸਿੰਘ ਕੰਗ, ਜਸਵੀਰ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਬੇਦੀ, ਸ਼ਮਿੰਦਰ ਸਿੰਘ, ਸ਼ਿਵ ਕੁਮਾਰ ਸ਼ਿਵਲੀ, ਦੀਪ ਦਿਲਬਰ, ਸੰਤੋਖ ਸਿੰਘ ਕੋਟਾਲਾ, ਨੀਰਜ ਸਿਹਾਲਾ, ਕਮਲਜੀਤ ਸਿੰਘ ਬੰਗੜ, ਦੀਪਕ ਰਾਏ ਭਾਰਦਵਾਜ, ਰਣਜੀਤ ਸਿੰਘ ਅਹਿਮਦਾਬਾਦੀਆਂ, ਰੂਪਮ ਗੰਭੀਰ, ਅਜੀਤ ਗੁਪਤਾ, ਬਲਰਾਮ ਸ਼ਰਮਾ, ਲਵੀ ਢਿੱਲੋਂ, ਸਰਪੰਚ ਮਨਪ੍ਰੀਤ ਸਿੰਘ ਹਰਬੰਸਪੁਰਾ, ਸਾਬਕਾ ਸਰਪੰਚ ਅਵਤਾਰ ਸਿੰਘ ਗਹਿਲੇਵਾਲ ਆਦਿ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। 


 ਪ੍ਰੈੱਸ ਦੀ ਆਜ਼ਾਦੀ ਬਹਾਲ ਰੱਖਣ ਲਈ ਇਨ੍ਹਾਂ ਜੱਥੇਬੰਦੀਆਂ ਨੇ ਧਰਨੇ ਵਿਚ ਕੀਤੀ ਸ਼ਮੂਲੀਅਤ 


ਸਮਰਾਲਾ– ਧਰਨੇ ਵਿੱਚ ਪ੍ਰੈੱਸ ਦੀ ਆਜ਼ਾਦੀ ਬਹਾਲ ਰੱਖਣ ਲਈ ਇਲਾਕੇ ਭਰ ਦੀਆਂ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਸਮਰਾਲਾ ,ਖਮਾਣੋ, ਖੰਨਾ, ਮਾਛੀਵਾੜਾ ਅਤੇ ਲੁਧਿਆਣਾ ਦੇ ਪੱਤਰਕਾਰਾਂ ਸਮੇਤ ਬਾਰ ਐਸੋਸੀਏਸ਼ਨ ਦਾ ਸਮੁੱਚਾ ਵਕੀਲ ਭਾਈਚਾਰਾ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜੇਵਾਲ, ਕਿਸਾਨ ਯੂਨੀਅਨ ਲੱਖੋਵਾਲ, ਕਿਸਾਨ ਯੂਨੀਅਨ ਕਾਦੀਆਂ, ਅਕਾਲੀਦਲ , ਕਾਂਗਰਸ, ਅਕਾਲੀ ਦਲ, ਅਰਬਾ ਖ਼ਰਬਾ ਨਿਹੰਗ ਜੱਥੇਬੰਦੀ, ਤਰਨਾਦਲ, ਬਸਪਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸ਼ਿਵ ਸੈਨਾਂ, ਭਾਰਤੀ ਜਨਤਾ ਪਾਰਟੀ, ਆੜ੍ਹਤੀ ਐਸੋਸੀਏਸ਼ਨ, ਅਨਾਜ ਮੰਡੀ ਮਜ਼ਦੂਰ ਯੂਨੀਅਨ, ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ (ਸੀਟੂ), ਮਨਰੇਗਾ, ਵਾਟਰ ਸਪਲਾਈ ਯੂਨੀਅਨ, ਪਾਵਰ ਕਾਮ ਦੀ ਪੈਨਸ਼ਨਰਜ਼, ਪੰਜਾਬ ਪੈਨਸ਼ਨਰਜ਼ ਯੂਨੀਅਨ, ਡੈਮੋਕ੍ਰੇਟਿਵ ਜੰਗਲਾਤ ਮੁਲਾਜ਼ਮ ਯੂਨੀਅਨ, ਵਪਾਰ ਮੰਡਲ ਸਮਰਾਲਾ, ਕੱਪੜਾ ਯੂਨੀਅਨ, ਅਕਸ ਰੰਗਮੰਚ, ਲੇਖਕ ਮੰਚ, ਲੋਕ ਚੇਤਨਾ ਮੰਚ, ਲੋਕ ਸੇਵਾ ਮਿਸ਼ਨ,ਅਸੀਮ ਯੂਥ ਵੈਲਫੇਅਰ ਕਲੱਬ ਕੋਟਾਲਾ ਤੋਂ ਇਲਾਵਾ ਅਨੇਕਾ ਸਮਾਜ ਸੇਵੀ ਜੱਥੇਬੰਦੀਆਂ ਦੇ ਆਹੁਦੇਦਾਰ ਅਤੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।


ਵਕੀਲਾਂ ਨੇ ਅੱਧਾ ਦਿਨ ਅਦਾਲਤੀ ਕੰਮ ਠੱਪ ਰੱਖ ਕੇ ਰੋਸ ਧਰਨੇ ‘ਚ ਸ਼ਮੂਲੀਅਤ ਕੀਤੀ



   ਬਾਰ ਐਸੋਸੀਏਸ਼ਨ ਸਮਰਾਲਾ ਨੇ ਪੱਤਰਕਾਰਾਂ ਦੇ ਹੱਕ ਵਿਚ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਅੱਜ ਅੱਧੇ ਦਿਨ ਆਪਣਾ ਅਦਾਲਤੀ ਕੰਮਕਾਰ ਬੰਦ ਰੱਖਿਆ ਅਤੇ ਇਸ ਮਾਮਲੇ ਵਿਚ ਅਗਲੇ ਸੰਘਰਸ਼ ਲਈ ਸਾਥ ਦੇਣ ਅਤੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਭਾਰੀ ਗਿਣਤੀ ਵਿਚ ਔਰਤਾਂ, ਪ੍ਰਵਾਸੀ ਮਜ਼ਦੂਰਾਂ, ਰਾਮਲੀਲਾਂ ਕਮੇਟੀ ਦੇ ਮੈਬਰਾਂ ਅਤੇ ਸ਼ਿਵ ਸੈਨਾਂ ਦੇ ਵਰਕਰਾਂ ਨੇ ਰਮਨ ਵਡੇਰਾ ਦੀ ਅਗਵਾਈ ਵਿਚ ਇਨ੍ਹਾਂ ਝੂਠੇ ਮੁਕੱਦਿਆਂ ਨੂੰ ਰੱਦ ਕਰਵਾਉਣ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਵੱਡੇ ਕਾਫਲੇ ਨਾਲ ਰੋਸ ਮਾਰਚ ਕਰਦਿਆਂ ਧਰਨੇ ਵਿੱਚ ਸ਼ਾਮਿਲ ਹੋਏ।


ਜਥੇਦਾਰ ਕੁਲਦੀਪ ਸਿੰਘ ਖਾਲਸਾ ਦੇ ਜੱਥੇ ਨਾਲ ਦਾਖਲੇ ਨੇ ਧਰਨੇ ਨੂੰ ਦਿੱਤਾ ਹੋਰ ਬੱਲ 



  ਨਿਹੰਗ ਸਿੰਘ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਜਥੇਦਾਰ ਕੁਲਦੀਪ ਸਿੰਘ ਖਾਲਸਾ ਜਿਉਂ ਹੀ ਆਪਣੇ ਜਥੇ ਅਤੇ ਦੇਸ਼ ਦੁਨੀਆਂ ਅਖ਼ਬਾਰ ਚੈਨਲ ਦੀ ਟੀਮ ਨਾਲ ਧਰਨੇ ਵਿੱਚ ਸ਼ਾਮਿਲ ਹੋਏ ਤਾਂ ਪੂਰੇ ਪੰਡਾਲ ਵਿੱਚ ਇੱਕ ਜੋਸ਼ ਭਰ ਗਿਆ।ਜਥੇਦਾਰ ਕੁਲਦੀਪ ਸਿੰਘ ਖਾਲਸਾ ਨੇ ਮੀਡੀਆ ਨਾਲ ਖੁੱਲ ਕੇ ਗੱਲ ਕਰਦਿਆ ਦਰਜ ਪਰਚੇ ਨੂੰ ਝੂਠਾ ਆਖ ਕੇਵਲ ਰੱਦ ਕਰਨ ਦੀ ਮੰਗ ਹੀ ਨਹੀਂ ਸਗੋਂ ਉਨ੍ਹਾਂ ਸਾਫ ਲਫਜ਼ਾਂ ਵਿੱਚ ਕਿਹਾ ਕਿ ਜਦੋਂ ਤੱਕ ਇਹ ਪਰਚੇ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਇਸ ਸੰਘਰਸ਼ ਦਾ ਹਿੱਸਾ ਰਹਿਣਗੇ ਤੇ ਹੁਣ ਨਾਲੋਂ ਕਈ ਗੁਣਾਂ ਜ਼ਿਆਦਾ ਤਾਕਤ ਨਾਲ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਅਰਬਾਂ ਖਰਬਾਂ ਦੇ ਮੁਖੀ ਜਥੇਦਾਰ ਰਾਜਾ ਰਾਜ ਸਿੰਘ ਜੀ ਅਤੇ ਤਰੁਣਾ ਦਲ ਦੇ ਮੁਖੀ ਜਥੇਦਾਰ ਕੁਲਦੀਪ ਸਿੰਘ ਚੌਂਤਾ ਜੀ ਦੇ ਆਦੇਸ਼ਾਂ ਉੱਤੇ ਉਹ ਏਥੇ ਆਏ ਹਨ ਅਤੇ ਦੂਜੇ ਸਿੰਘਾਂ ਨੂੰ ਸਮਝੌਤੇ ਦੀ ਬੇਨਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਨਾਲ ਨਿਹੰਗ ਸਿੰਘਾਂ ਅਤੇ ਪੱਤਰਕਾਰ ਭਾਈਚਾਰੇ ਵਿੱਚ ਜ਼ੋ ਗੂੜ੍ਹੀ ਸਾਂਝ ਹੈ ਉਸ ਨੂੰ ਖਤਰਾ ਪਿਆ ਹੈ ਅਤੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੋਵਾਂ ਭਾਈਚਾਰਿਆਂ ਚ ਕੋਈ ਵੀ ਤਰੇੜ ਨਹੀਂ ਆਉਣ ਦੇਣਗੀਆਂ। ਦੇਸ਼ ਦੁਨੀਆਂ ਦੇ ਪੱਤਰਕਾਰਾਂ ਦੀ ਅਗਵਾਈ ਕਰ ਰਹੇ ਸਹਿ ਸੰਪਾਦਕ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਕਿਹਾ ਕਿ ਉਹ ਅਦਾਰੇ ਦੇ ਮੁਖੀ ਗੁਰਿੰਦਰ ਕੌਰ ਮਹਿਦੂਦਾਂ ਦੇ ਆਦੇਸ਼ਾਂ ਉੱਤੇ ਏਥੇ ਆਏ ਹਨ ਅਤੇ ਆਪਣੇ ਅਦਾਰੇ ਦੇ ਪੱਤਰਕਾਰ ਦਿਨੇਸ਼ ਭਾਰਦਵਾਜ ਦੇ ਨਾਲ ਨਾਲ ਦੂਜੇ ਪੱਤਰਕਾਰ ਨਾਲ ਵੀ ਚਟਾਨ ਵਾਂਗ ਖੜੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਪੱਤਰਕਾਰੀ ਤੋਂ ਪੂਰਾ ਪੰਜਾਬ ਜਾਣੂ ਹੈ ਜਿਨ੍ਹਾਂ ਹਮੇਸ਼ਾਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਪੱਤਰਕਾਰਤਾ ਕੀਤੀ ਹੈ। ਤਲਵਾਰ ਦੀ ਧਾਰ ਤੇ ਚੱਲਣ ਦੇ ਬਰਾਬਰ ਕੀਤੀ ਪੱਤਰਕਾਰਤਾ ਕਾਰਨ ਉਨ੍ਹਾਂ ਨੇ ਸਰਕਾਰਾਂ ਦੀਆਂ ਵਧੀਕੀਆਂ ਝੱਲੀਆਂ ਹਨ, ਉਸਦੇ ਅਧਾਰ ਤੇ ਅਦਾਰਾ ਦੇਸ਼ ਦੁਨੀਆਂ ਦੋਵਾਂ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਤੁਸੀਂ ਕੁਝ ਕੀਤਾ ਹੈ ਜਿਸਦੀ ਬਦੌਲਤ ਤੁਹਾਡੇ ਤੇ ਸਟੇਟ ਦਾ ਹਮਲਾ ਹੋਇਆ ਹੈ ਜਿਸਤੋਂ ਮਾਯੂਸ ਹੋਣ ਦੀ ਨਹੀਂ ਬਲਕਿ ਤਾਕਤ ਲੈਣ ਦਾ ਵੇਲਾ ਹੈ। 



ਇਸ ਸਮੇਂ ਪ੍ਰੈਸ ਕਲੱਬ ਤੋਂ ਫਾਸਟ ਵੇਅ ਅਖ਼ਬਾਰ ਚੈਨਲ ਦੇ ਸੰਪਾਦਕ ਵਿੱਕੀ ਵਰਮਾ ਅਤੇ ਸੀਨੀਅਰ ਫੋਟੋ ਜਰਨਲਿਸਟ ਲੱਕੀ ਭੱਟੀ ਵੀ ਉਨ੍ਹਾਂ ਦੇ ਨਾਲ ਸਨ।


« PREV
NEXT »

Facebook Comments APPID